Wednesday, January 13, 2010

ਜੇ ਉਹਨੂੰ ਖ਼ਤ ਕੋਈ ਪਾਵੇ

ਜੇ ਉਹਨੂੰ ਖ਼ਤ ਕੋਈ ਪਾਵੇ, ਮੇਰਾ ਪੈਗਾਮ ਲਿਖ ਦੇਣਾ,
ਕਬੂਲੇ ਨਾਂ ਕਬੂਲੇ ਭਾਵੇਂ,ਪਰ ਸਲਾਮ ਲਿਖ ਦੇਣਾ।
ਉਹਦਾ ਹਾਲ ਪੁੱਛਣਾ, ਤੇ ਮੇਰਾ ਸ਼ਰੇਆਮ ਲਿਖ ਦੇਣਾ,
ਉਹਨੂੰ ਮਸ਼ਹੂਰ ਲਿਖ ਦੇਣਾ,ਮੈਨੂੰ ਬਦਨਾਮ ਲਿਖ ਦੇਣਾ।
ਜਿਹਦਾ ਜਿਸ ਤਰਾਂ ਦਾ ਹੈ, ਮੁਕਾਮ ਲਿਖ ਦੇਣਾ,
ਉਹਨੂੰ ਸਫਲ ਲਿਖ ਦੇਣਾ,ਮੈਨੂੰ ਨਾਕਾਮ ਲਿਖ ਦੇਣਾ।
ਖੁਦ ਨੂੰ ਰੱਖੀਏ ਨੀਵਾਂ, ਹਮੇਸ਼ਾ ਸੱਜਣਾਂ ਨਾਲੋਂ,
ਉਹਨੂੰ ਖਾਸ ਲਿਖ ਦੇਣਾ, ਤੇ ਮੈਨੂੰ ਆਮ ਲਿਖ ਦੇਣਾ।
ਵਕਤ ਨਾਲ਼ ਬਦਲਿਆਂ ਦੇ ਵਿੱਚ, ਉਹਦਾ ਜਿਕਰ ਕਰ ਦੇਣਾ,
ਵਕਤ ਦੇ ਮਾਰਿਆਂ ਦੇ ਵਿੱਚ, ਅਸਾਂ ਦਾ ਨਾਮ ਲਿਖ ਦੇਣਾ।
ਇਸ਼ਕ ਤੋਂ ਤੌਬਾ ਕਰਕੇ ਪੁੱਛਣਾ, ਕਿੰਝ ਲੱਗਿਆ ਉਹਨੂੰ,
ਇਸ਼ਕ ਵਿੱਚ ਉੱਜੜਿਆਂ ਦਾ, ਹੋਇਆ ਕੀ ਅੰਜਾਮ ਲਿਖ ਦੇਣਾ।
ਉਹਦੀ ਤਸਵੀਰ ਵਾਹ, ਸਿਰਲੇਖ ਲਿਖਣਾਂ ਸੁਬਹਾ ਜਿੰਦਗੀ ਦੀ,
ਮੇਰੀ ਜਿੰਦਗੀ ਦੀ ਹੋ ਗਈ ਏ, ਸ਼ਾਮ ਲਿਖ ਦੇਣਾ।
ਜਿਉਂਦੇ ਨੂੰ ਰੁਵਾਇਆ, ਮੋਏ ਨੂੰ ਸਤਾਉਣ ਆਵੇ ਨਾਂ,
ਮੇਰੀ ਕਬਰ ਤੇ ,'ਅੰਮ੍ਰਿਤ' ਕਰਦਾ ਆਰਾਮ ਲਿਖ ਦੇਣਾ।

Tuesday, January 5, 2010

ਮਿੱਟਦੀ ਰਾਤ ਦੇ ਦੀਵੇ ਵਾਂਗੂ.......

ਮਿੱਟਦੀ ਰਾਤ ਦੇ ਦੀਵੇ ਵਾਂਗੂ.......
ਦੇਕੇ ਰੋਸ਼ਨੀ "ਮੈਂ" ਵੀ ਮੁੱਕ ਜਾਣਾ....
ਤਿੜਕੇ ਘੜੇ ਦੇ ਪਾਣੀ ਵਾਂਗੂ......
ਬੁੰਦ ਬੁੰਦ ਕਰਕੇ ਸੁੱਕ ਜਾਣਾ......
ਕੁਝ ਕਹਿ ਜਾਣੇ ਰਾਜ ਦਿਲਾਂ ਦੇ.....
ਕੁਝ ਨਾਲ ਵੀ ਲੈਕੇ ਤੁੱਰ ਜਾਣਾ.......
ਖੁੱਸ਼ ਹੋਣਾ ਕਇਆਂ ਨੇ...
ਸ਼ਾਇਦ ਰੋਣ ਗਈਆਂ ਕੁਝ ਅਖੀਆਂ ਵੀ....
ਪਰ ਨਾਂ ਚਾਹੰਦੇ ਉਨ੍ਹਾਂ ਅਖੀਆਂ ਨੂੰ....
ਤੋਫਾ਼ ਹੰਝੂਆਂ ਦਾ ਦੇਕੇ ਤੁੱਰ ਜਾਣਾ..........
ਫ਼ੇਰ ਬਹਿ ਕੇ ਕਿਸੇ ਨੇ ਤਾਰਿਆਂ ਹੇਠ....
ਸੋਚਣਾ .....ਕਦੇ ਲੈਣਾ ਸ਼ਾਇਦ ਨਾਂ ਮੇਰਾ.....
ਪਰ 'ਮੈਂ" ਦੂਰ ਬੜੀ ਏਸ ਦੂਨਿਆ ਤੋਂ....
ਅਖਿਰ ਮਾਰ ਓਡਾਰੀ ਫ਼ੁਰ ਜਾਣਾ......
"ਅੰਮ੍ਰਿਤ" ਨੇ ਏਸ ਜਹਾਨੋਂ ਤੁੱਰ ਜਾਣਾ......

ਕਿੰਝ ਦੁਨੀਆਂ ਨੇ ਫੈਸਲਾ ਤੇਰੇ ਹੱਕ ਵਿੱਚ ਦੇ ਦਿੱਤਾ

ਕਿੰਝ ਦੁਨੀਆਂ ਨੇ ਫੈਸਲਾ ਤੇਰੇ ਹੱਕ ਵਿੱਚ ਦੇ ਦਿੱਤਾ
ਮੈਂ ਮੁਜਰਮਾਂ ਦੇ ਵਾਂਗ ਕਟਹਿਰੇ ਖੜਕੇ ਵੇਖਿਆ

ਖਿੜੇ ਫੁੱਲਾਂ ਦੀ ਬਹਾਰ ਕਿਸੇ ਹੋਰ ਹਿੱਸੇ ਗਈ
ਮੈਂ ਵਾਂਗ ਪੱਤਝੜ ਦੇ ਝੜ ਕੇ ਵੇਖਿਆ

ਜੋ ਮੁਕੱਦਰਾਂ ਚ ਹੋਵੇ ਓਹੀ ਅਦਾ ਹੁੰਦਾ ਏ
ਮੈਂ ਬੜਾ ਤਕਦੀਰਾਂ ਨਾਲ ਲੜਕੇ ਵੇਖਿਆ

ਮੇਰੇ ਅਪਣੇ ਹੀ ਸੜੇ ਸੀ ਤਰੱਕੀ ਵੇਖ ਕੇ
ਮੈਂ ਚਾਰ ਪੋੜੀਆਂ ਹੀ ਅਜੇ ਚੜਕੇ ਵੇਖਿਆ

ਨਾਨਕ ਦੁਖੀਆ ਸਭ ਸੰਸਾਰ ਏ ਅਟੱਲ ਸੱਚ ਹੈ
ਮੈਂ ਕੱਲੇ ਕੱਲੇ ਘਰ ਵਿੱਚ ਵੜਕੇ ਵੇਖਿਆ

ਜੇ ਦੁਨੀਆਂ ਵਿੱਚ ਸੁਰਗ ਹੈ ਤਾਂ ਓ ਮਾਂ ਦੀ ਬੁੱਕਲ ਦੇ ਵਿੱਚ ਹੈ
ਮੈਂ ਬਚਪਨ ਦੇ ਵਿੱਚ ਮਾਂ ਦੀ ਗੋਦੀ ਚੜਕੇ ਵੇਖਿਆ

ਬਿਨਾਂ ਸਿਵੇ ਤੋਂ ਸਵਾਹ ਕਿਵੇਂ ਹੁੰਦਾ ਏ ਸਰੀਰ
ਮੈਂ ਵਿਛੋੜੇ ਵਾਲੀ ਅੱਗ ਵਿੱਚ ਸੜਕੇ ਵੇਖਿਆ

ਕੁੱਝ ਸਿੱਕਿਆਂ ਲਈ ਜਾਨਵਰ ਬਣ ਜਾਂਦਾ ਏ ਇਨਸਾਨ
ਮੈਂ ਆਦਮੀ ਹੀ ਆਦਮੀ ਤੇ ਭੜਕੇ ਵੇਖਿਆ

' ਅੰਮ੍ਰਿਤ' ਇਸ਼ਕ ਨੇ ਏ ਦੁਨੀਆਂ ਤਬਾਹ ਹੀ ਕੀਤੀ ਏ
ਮੈਂ ਸਾਰੇ ਆਸ਼ਕਾਂ ਦੇ ਕਿੱਸੇ ਪੜਕੇ ਵੇਖਿਆ

ਬੜਾ ਸਤ੍ਕਾਰੀ ਹਾਂ , ਉਸ "ਮਾਂ" ਦਾ

ਬੜਾ ਸਤ੍ਕਾਰੀ ਹਾਂ , ਉਸ "ਮਾਂ" ਦਾ ,
ਜਿਸ ਬੋਲਣ ਦਾ ਚੱਜ ਸਿੱਖਾ ਦਿੱਤਾ |
ਬੜਾ ਸਤ੍ਕਾਰੀ ਹਾਂ , ਉਸ ਮਾਸਟਰਾਂ ਦਾ ,
ਹੱਥ ਫੜ ਕੇ ਲਿਖਣਾ ਸਿੱਖਾ ਦਿੱਤਾ |
ਬੜਾ ਸਤ੍ਕਾਰੀ ਹਾਂ , ਏਸ ਪੰਜਾਬ ਦਾ ,
ਜਿਸ ਪੰਜਾਬੀ ਹੋਣ ਦਾ ਮਾਣ ਦਿੱਤਾ |
ਬੜਾ ਸਤ੍ਕਾਰੀ ਹਾਂ , ਉਸ "ਮੱਹੁਬਤ" ਦਾ ,
ਜਿਸ ਕਲਮ੍ ਨੂੰ ਦਰਦ ਦਿੱਤਾ |
ਬੜਾ ਸਤ੍ਕਾਰੀ ਹਾਂ , ਗਡੀਆਂ ਵਾਲੇ ਯਾਰਾਂ ਦਾ ,
ਰਾਹਾਂ ਚ ਖੜੇ ਨੂੰ , ਆਪਣੇ ਨਾਲ ਥਾਂ ਦਿੱਤਾ |
ਬੜਾ ਸਤ੍ਕਾਰੀ ਹਾਂ , ਓਹਨਾ ਨਾ ਭੱਲਣਹਾਰ ਯਾਰਾਂ ਦਾ ,
ਜਿਹਨਾਂ ਪੀਤੀ ਵਿਚ ਸਹਾਰਾ ਦਿੱਤਾ |
ਬੜਾ ਸਤ੍ਕਾਰੀ ਹਾਂ , ਉਸ ਰੱਬ ਦਾ ,
ਜਿਹਨੇ ਗਰੀਬੀ ਦਾ ਹੜ੍ ਲੰਘਾ ਦਿੱਤਾ |

ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ

ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ,

ਯਾਰੀਆ ਦੇ ਵਿਚੱ ਇਤਬਾਰ ਹੋਣਾ ਚਾਹੀਦਾ....

ਸੱਜਣਾ ਦੇ ਦਿਲਾਂ 'ਚੋ ਨਹੀ ਬਾਹਰ ਹੋਣਾ ਚਾਹੀਦਾ,ਬੁਹਤਾ ਰੁਖਾ,

ਕੌੜਾ ਨਹੀ ਵਿਹਾਰ ਹੋਣਾ ਚਾਹੀਦਾ....

ਐਵੇ ਹੱਥ ਜੋੜੀ ਜਾਣੇ ਐਵੇ ਕੰਨ ਫੜੀ ਜਾਣੇ,

ਡਰਾਮੇ ਬਾਜ਼ਾ ਕੋਲੋ ਖਬਰਦਾਰ ਹੋਣਾ ਚਾਹੀਦਾ.....

ਲੋੜ ਨਹੀ ਦਿਖਾਵੇ ਵੱਜੋ ਪੈਰੀ ਹੱਥ ਲਾਈ ਜਾਣੇ

ਦਿਲਾਂ ਵਿੱਚ ਪਿਆਰ ਹੋਣਾ ਚਾਹੀਦਾ ,,,,,,,,,,,